Nirankari Satsang Today Satguru ਜੀਵਨ ਦਾ ਦਾਤਾ ਸਤਿਗੁਰੂ ਨੂੰ ਹੀ ਕਹਿੰਦੇ ਹਨ। ਨਿਰੰਕਾਰ ਅਤੇ ਸਤਿਗੁਰੂ ਵਿੱਚ ਕੋਈ ਭੇਦ ਨਹੀਂ ਹੈ। ਸਤਿਗੁਰੂ ਜ਼ਿੰਦਗੀ ਦਾਨ ਦੇਂਦਾ ਹੈ। ਸਤਿਗੁਰੂ ਤੋਂ ਬਿਨਾਂ ਜੀਵਨ ਵਿਅਰਥ ਹੈ, ਸਤਿਗੁਰੂ ਨਾਲ ਮਿਲਕੇ ਜ਼ਿੰਦਗੀ ਬਣਦੀ ਹੈ। ਜੋ ਮਾਨੁਸ਼ ਜਨਮ ਪਾ ਕੇ ਇਹ ਕੰਮ ਨਹੀਂ ਕਰਦੇ, ਅਰਥਾਤ ਸਤਿਗੁਰੂ ਨੂੰ ਨਹੀਂ ਮਿਲਦੇ, ਉਹ ਇਨਸਾਨ ਨਹੀਂ ਬਣ ਸਕਦੇ।
विस्तृत जानकारी
ਨਿਰਾਕਾਰ ਪ੍ਰਭੂ | Nirankari Satsang Today
ਨਿਰਾਕਾਰ ਪ੍ਰਭੂ ਕਣ-ਕਣ ਵਿਚ ਬਿਰਾਜਮਾਨ ਹੈ। ਇਹ ਗੱਲ ਉਦੋਂ ਸਮਝ ਆਉਂਦੀ ਹੈ ਜਦ ਅਸੀਂ ਇਸ ਸਤਿ ਦਾ ਬੋਧ ਸਤਿਗੁਰੂ ਤੋਂ ਕਰ ਲੈਂਦੇ ਹਾਂ। ਤਦ ਇਕਦਮ ਸਮਝ ਆ ਜਾਂਦਾ ਹੈ ਕਿ ਨਿਰੰਕਾਰ ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਅਰਥਾਤ ਇਹੀ ਸਾਰੀ ਸ੍ਰਿਸ਼ਟੀ ਦਾ ਸਵਾਮੀ ਹੈ।
ਸਤਿਗੁਰੂ ਮਾਫ਼ ਕਰਨ ਵਾਲਾ ਹੈ | Nirankari Satsang Today
ਪਹਿਲਾਂ ਸਤਿਗੁਰੂ ਨਾਲ ਸੱਚ ਬੋਲਣਾ ਸਿਖੋ ਕਿਉਂਕਿ ਸਤਿਗੁਰੂ ਖਿਮਾਸ਼ੀਲ ਹੈ (ਮਾਫ਼ ਕਰਨ ਵਾਲਾ ਹੈ)। ਸਤਿਗੁਰੂ ਕਿਸੇ ਦੇ ਭੇਦ ਨਹੀਂ ਖੋਹਲਦਾ। ਫਿਰ ਸਾਰੇ ਗੁਰਸਿੱਖਾਂ ਅੱਗੇ ਸੱਚ ਬੋਲੋ ਕਿਉਂਕਿ ਆਪਣੇ ਭਰਾ ਦੀ ਭਲਾਈ ਵੇਖ ਕੇ, ਉਹ ਪ੍ਰਸੰਨ ਹੋਣਗੇ ਤੇ ਕਿਸੀ ਦਾ ਬੁਰਾ ਨਹੀਂ ਚਾਹੁੰਣਗੇ। ਜਦ ਸਤਿਗੁਰੂ ਤੇ ਗੁਰਸਿੱਖਾਂ ਅੱਗੇ ਸੱਚ ਬੋਲਣ ਦਾ ਸੁਭਾਵ ਬਣ ਜਾਵੇਗਾ ਤਾਂ ਫਿਰ ਸਾਰੇ ਸੰਸਾਰ ਅੱਗੇ ਸੱਚ ਬੋਲੋ ਤਾਂਕਿ ਮਸ਼ਹੂਰ ਹੋ ਜਾਏ ਕਿ ਨਿਰੰਕਾਰੀ ਕਦੇ ਝੂਠ ਨਹੀਂ ਬੋਲਦੇ।
ਸਤਿਗੁਰੂ ਦੇ ਘੱਟ ਵਿੱਚ ਬ੍ਰਹਮ-ਗਿਆਨ ਹੁੰਦਾ ਹੈ
ਸਤਿਗੁਰੂ ਦੇ ਘੱਟ ਵਿੱਚ ਅਮੁਲ ਰਤਨ ਹੁੰਦਾ ਹੈ, ਬ੍ਰਹਮ-ਗਿਆਨ ਹੁੰਦਾ ਹੈ, ਜਿਸਦੀ ਕੀਮਤ ਪਾਈ ਹੀ ਨਹੀਂ ਜਾ ਸਕਦੀ। ਉਸਦੇ ਚਰਨਾਂ ਵਿੱਚ ਜਾਣ ਨਾਲ ਕੋਈ ਵੀ ਇਸ ਭਵਸਾਗਰ ਤੋਂ ਪਾਰ ਹੋ ਸਕਦਾ ਹੈ। ਸਤਿਗੁਰੂ ਨਾਲ ਮਿਲਕੇ ਸਾਨੂੰ ਇਹ ਵੀ ਪਤਾ ਚਲ ਜਾਂਦਾ ਹੈ ਕਿ ਸੰਸਾਰ ਮਿਥਿਆ ਹੈ। ੴ ਸਤਿਗੁਰੂ ਅਪਣੇ ਸਿੱਖਾਂ ਨੂੰ ਆਦੇਸ਼ ਦਿੰਦੇ ਹਨ ਕਿ ਤਿੰਨ ਗੱਲਾਂ ਭੁਲਣੀਆਂ ਨਹੀਂ, ਇਨ੍ਹਾਂ ਦਾ ਜੀਵਨ ਵਿੱਚ ਇਸਤੇਮਾਲ ਕਰਨਾ ਹੈ, ਫਿਰ ਤੁਹਾਡੀ ਭਗਤੀ ਵਿੱਚ ਕੋਈ ਵੀ ਵਿਘਨ ਨਹੀਂ ਪਾ ਸਕਦਾ। ਇਹ ਗੱਲਾਂ ਹਨ- ਇਕ ਸੇਵਾ, ਦੂਸਰੀ ਸਾਧਸੰਗਤ, ਤੀਸਰੀ ਸਿਮਰਨ। ਇਨ੍ਹਾਂ ਤਿੰਨਾਂ ਨੂੰ ਸੰਭਾਲ ਕੇ ਰੱਖੋ। ਕਦੀ ਵੀ ਨਾ ਛੱਡੋ, ਫਿਰ ਤੁਹਾਡੀ ਭਗਤੀ ਵਿੱਚ ਕਦੀ ਵੀ ਕਮੀ ਨਹੀਂ ਆਵੇਗੀ।
ਇਹ ਨਿਰੰਕਾਰ ਹੀ ਗੁਰੂ ਹੈ।
ਇਹ ਨਿਰੰਕਾਰ ਹੀ ਗੁਰੂ ਹੈ। ਮੇਰਾ ਬੁੱਤ (ਸਰੀਰ) ਗੁਰੂ ਨਹੀਂ। ਇਸ ਭਰਮ ਵਿਚ ਨਹੀਂ ਪੈਣਾ। ਨਿਰੰਕਾਰ ਦਾ ਸਰੂਪ ਸਤਿਗੁਰੂ ਹੁੰਦਾ ਵਤਾਰ ਹੈ। ਸਤਿਗੁਰੂ ਦੀ ਸੇਵਾ ਨਿਰੰਕਾਰ ਦੀ ਸੇਵਾ ਹੁੰਦੀ ਹੈ ਅਤੇ ਸੰਤਜਨਾਂ ਦੀ ਸੇਵਾ ਸਤਿਗੁਰੂ ਦੀ ਸੇਵਾ ਹੁੰਦੀ ਹੈ। ਸਤਿਗੁਰੂ ਨਾਲ ਤਾਂ ਤੁਸੀਂ ਪਿਆਰ ਕਰੋ ਅਤੇ ਸੰਤਜਨਾਂ ਨਾਲ ਵੈਰ ਕਰੋ, ਇਹ ਚੰਗੀ ਗੱਲ ਨਹੀਂ।
ਜੋ ਪੂਰਨ ਸਤਿਗੁਰੂ ਨੇ ਕਿਹਾ ਹੈ ਇਸੀ ਨੂੰ ਸੱਚ ਮੰਨਣਾ ਹੈ, ਕਿਉਂਕਿ ਨਿਰਾਕਾਰ ਹੀ ਸੱਚ ਹੈ, ਹੋਰ ਕੋਈ ਵਸਤੂ ਸੱਚ ਨਹੀਂ, ਜਿਸਦਾ ਨਿਸ਼ਾਨਾ ਸੱਚ ਹੈ, ਉਸਨੂੰ ਕੋਈ ਡਰ ਨਹੀਂ।
ਇਕ ਸਮੇਂ ਵਿਚ ਸਤਿਗੁਰੂ ਵੀ ਇਕ ਹੀ ਹੁੰਦਾ ਹੈ। ਕਈ ਲੋਕ ਮੇਰੇ ਤੋਂ ਪੁਛਦੇ ਹਨ ਕਿ ਇਤਨੇ ਵੱਡੇ ਸੰਸਾਰ ਵਿੱਚ ਇਕੱਲੇ ਹੀ ਇਸ ਦਾਨ ਨੂੰ ਕਿਸ ਤਰ੍ਹਾਂ ਵੰਡ ਸਕੋਗੇ? ਉਨ੍ਹਾਂ ਨੂੰ ਇਹ ਕਹਿਣਾ ਪੈਂਦਾ ਹੈ ਕਿ ਜਿਸ ਤਰ੍ਹਾਂ ਕੰਪਨੀ ਇਕ ਹੁੰਦੀ ਹੈ, ਉਸਦਾ ਮਾਲਿਕ ਵੀ ਇਕ ਹੁੰਦਾ ਹੈ, ਪਰ ਉਸ ਕੰਪਨੀ ਦਾ ਮਾਲ ਦੇਸ਼-ਦੇਸ਼ਾਂਤਰਾਂ ਵਿਚ ਪਹੁੰਚ ਜਾਂਦਾ ਹੈ। ਇਸੀ ਤਰ੍ਹਾਂ ਸਤਿਗੁਰੂ ਦੇ ਸੇਵਕ ਵੀ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਦੀ ਆਗਿਆ ਮਿਲੀ ਹੁੰਦੀ ਹੈ, ਸਥਾਨ ਸਥਾਨ ਤੇ ਗਿਆਨ ਦੀ ਦਾਤ ਪਹੁੰਚਾ ਦਿੰਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਇਹ ਵਸਤੂ ਸਤਿਗੁਰੂ ਦੀ ਆਗਿਆ ਅਨੁਸਾਰ ਦਿੱਤੀ ਗਈ ਹੈ, ਇਸਦਾ ਮਾਲਿਕ ਪੂਰਨ ਸਤਿਗੁਰੂ ਹੈ, ਉਹ ਅਮੁਕ ਸਥਾਨ ਤੇ ਰਹਿੰਦਾ ਹੈ।
ਪੂਰਨ ਸਤਿਗੁਰੂ ਦੇ ਦਰਸ਼ਨ ਵਿਚ ਇਤਨੀ ਸ਼ਕਤੀ ਹੁੰਦੀ ਹੈ ਜਿਸਨੂੰ ਲੋਕ ਨੀਚਾ ਸਮਝਦੇ ਹਨ, ਜਿਸਦੀ ਪਰਛਾਈ ਤੋਂ ਡਰਦੇ ਹਨ, ਉਸਦੀ ਪੂਜਾ ਹੋਣੀ ਸ਼ੁਰੂ ਹੋ ਜਾਂਦੀ ਹੈ। ਲੋਕ ਘ੍ਰਿਣਾ ਦੀ ਜਗ੍ਹਾ ਉਸਨੂੰ ਪਿਆਰ ਕਰਨਾ ਸ਼ੁਰੂ ਕਰ ਦੇਂਦੇ ਹਨ।
ਜੀਵਨ ਦਾ ਦਾਤਾ ਕਿਸ ਨੂੰ ਆਖਦੇ ਹਨ ?
ਜੀਵਨ ਦਾ ਦਾਤਾ ਸਤਿਗੁਰੂ ਨੂੰ ਹੀ ਕਹਿੰਦੇ ਹਨ। Nirankari Satsang Today
ਨਿਰਾਕਾਰ ਪ੍ਰਭ ਕਿੱਥੇ ਮੌਜੂਦ ਹੈ ?
ਨਿਰਾਕਾਰ ਪ੍ਰਭੂ ਕਣ-ਕਣ ਵਿਚ ਬਿਰਾਜਮਾਨ ਹੈ। Nirankari Satsang Today
ਸਤਿਗੁਰੂ ਦੇ ਘੱਟ ਵਿੱਚ ਕੀ ਹੁੰਦਾ ਹੈ ?
ਸਤਿਗੁਰੂ ਦੇ ਘੱਟ ਵਿੱਚ ਅਮੁਲ ਰਤਨ ਹੁੰਦਾ ਹੈ, ਬ੍ਰਹਮ-ਗਿਆਨ ਹੁੰਦਾ ਹੈ, ਜਿਸਦੀ ਕੀਮਤ ਪਾਈ ਹੀ ਨਹੀਂ ਜਾ ਸਕਦੀ। Nirankari Satsang Today