ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ | ਭਗਤੀ, ਤਿਆਗ ਅਤੇ ਸਮਰਪਣ ਦੀ Best ਸਾਕਾਰ ਮੂਰਤ | Nirankari Rajmata ji | A Dedicated Journey 1931-2014

ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ NirankariSatsangLive

ਨਿਰੰਕਾਰੀ ਰਾਜਮਾਤਾ : ਪਰਮ ਮਮਤਾਮਈ ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਮਮਤਾ, ਪਿਆਰ ਸਮਰਪਣ ਅਤੇ ਭਗਤੀ ਦੀ ਸਾਕਾਰ ਮੂਰਤ ਪਰਮ ਪੂਜਯ ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਦਾ ਪੂਰਾ ਜੀਵਨ ਮਾਨਵ ਕਲਿਆਣ ਅਤੇ ਮਾਨਵ ਉਥਾਨ ਲਈ ਸਮਰਪਿਤ ਰਿਹਾ।

ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ NirankariSatsangLive
ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ NirankariSatsangLive

1 ਜਨਵਰੀ 1931 ਤੋਂ ਲੈ ਕੇ 29 ਅਗਸਤ 2014 ਤਕ ਲਗਭਗ 84 ਸਾਲ ਦੀ ਆਪਦੇ ਜੀਵਨ ਦੀ ਯਾਤਰਾ ਮਾਨਵ ਜੀਵਨ ਦੇ ਸਾਰੇ ਪਹਿਲੂਆਂ ਲਈ ਪ੍ਰੇਰਣਾ ਸਰੋਤ ਰਹੀ। ਆਪ ਦਾ ਜੀਵਨ ਬੱਚਿਆਂ ਨੂੰ ਸੰਸਕਾਰ, ਨੌਜਵਾਨਾਂ ਨੂੰ ਸਹੀ ਦਿਸ਼ਾ, ਗ੍ਰਹਿਸਥ ਨੂੰ ਆਦਰਸ਼, ਨਾਰੀ ਜਾਤੀ ਨੂੰ ਆਤਮ-ਨਿਰਭਰਤਾ ਅਤੇ ਬਜ਼ੁਰਗੀ ਦੀ ਅਵਸਥਾ ਨੂੰ ਸਹਿਨਸੀਲਤਾ ਅਤੇ ਪਰਉਪਕਾਰ ਵਰਗੇ ਗੁਣ ਪ੍ਰਦਾਨ ਕਰਨ ਵਾਲਾ ਸੀ।

ਨਿਰੰਕਾਰੀ ਰਾਜਮਾਤਾ ਕੁਲਵੰਤ ਕੌਰ ਜੀ ਦਾ ਜਨਮ ਅਣਵੰਡੇ ਭਾਰਤ ਦੇ ਜ਼ਿਲਾ ਕੈਮਲਪੁਰ (ਪਾਕਿਸਤਾਨ) ਵਿਖੇ ਮਾਤਾ ਸੋਮਾਵੰਤੀ ਅਤੇ ਪਿਤਾ ਮੰਨਾ ਸਿੰਘ ਜੀ ਦੇ ਪਰਿਵਾਰ ਵਿਚ 1 ਜਨਵਰੀ 1931 ਨੂੰ ਹੋਇਆ। ਧਾਰਮਿਕ ਪ੍ਰਵਿਰਤੀ ਵਾਲਾ ਪਰਿਵਾਰ ਹੋਣ ਕਾਰਣ ਭਗਤੀਭਾਵ ਅਤੇ ਮਰਿਯਾਦਾ ਪਾਲਨ ਦੇ ਗੁਣ ਆਪਨੂੰ ਸਹਿਜ ਵਿਚ ਪ੍ਰਾਪਤ ਹੋ ਗਏ। ਆਪਦੇ ਮਾਤਾ-ਪਿਤਾ ਨਿਯਮਤ ਰੂਪ ਨਾਲ ਗੁਰਦੁਆਰੇ ਜਾਂਦੇ ਸੀ ਅਤੇ ਪਵਿੱਤਰ ਗੁਰਬਾਣੀ ਨੂੰ ਸੁਣ ਕੇ ਉਸ ਤੇ ਅਮਲ ਕਰਦੇ ਸੀ। ਇਨ੍ਹਾਂ ਪ੍ਰੀਵਾਰਿਕ ਸੰਸਕਾਰਾਂ ਨੇ ਆਪਦੇ ਕੋਮਲ ਮਨ ਵਿਚ ਅਪਣੀ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ।

ਬਾਬੂ ਮਹਾਂਦੇਵ ਸਿੰਘ ਜੀ ਦੀ ਪ੍ਰੇਰਣਾ ਨ ਲ ਆਪ ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਦੇ ਚਰਣਾਂ ਵਿਚ ਪਹੁੰਚੇ ਅਤੇ ਸਿਰਫ 8 ਸਾਲ ਦੀ ਉਮਰ ਵਿਚ ਆਪਨੂੰ ਬ੍ਰਹਮਗਿਆਨ ਦੀ ਦਾਤ ਪ੍ਰਾਪਤ ਹੋ ਗਈ। ਗੁਰਬਾਣੀ ਵਿਚ ਰੁਚੀ ਹੋਣ ਕਾਰਣ ਗਿਆਨ ਦੀ ਸਮਝ ਆਪਨੂੰ ਫੋਰਨ ਆ ਗਈ। ਉਦੋਂ ਤੋਂ ਆਪ ਸੇਵਾ, ਸਿਮਰਨ, ਸਤਿਸੰਗ ਵਿਚ ਜੁਟ ਗਏ। ਆਪਦੀ ਪ੍ਰੇਰਣਾ ਨਾਲ ਹੀ ਆਪਦੇ ਪਿਤਾ ਅਤੇ ਹੋਰ ਪ੍ਰੀਵਾਰਿਕ ਮੈਂਬਰਾਂ ਨੇ ਬ੍ਰਹਮਗਿਆਨ ਦੀ ਪ੍ਰਾਪਤੀ ਕੀਤੀ। ਆਪ ਪੂਰੀ ਤਰ੍ਹਾਂ ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਦੀ ਸੇਵਾ ਵਿਚ ਸਮਰਪਿਤ ਹੋ ਗਏ। 22 ਅਪ੍ਰੈਲ 1947 ਨੂੰ ਆਪਦੀ ਸ਼ਾਦੀ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਦੇ ਆਦੇਸ਼ਾਨੁਸਾਰ ਸ੍ਰੀ ਗੁਰਬਚਨ ਸਿੰਘ ਜੀ ਨਾਲ ਕਰ ਦਿੱਤੀ ਗਈ, ਜੋ ਬਾਦ ਵਿਚ ਯੁਗਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਦੇ ਨਾਂ ਨਾਲ ਜਾਣੇ ਗਏ।

ਦੇਸ਼ ਦੀ ਵੰਡ ਦੇ ਬਾਦ ਭਾਰਤ ਆਏ ਅਤੇ ਪਹਾੜਗੰਜ਼ ਵਿਚ ਸਹਿਨਸ਼ਾਹ ਜੀ ਅਤੇ ਜਗਤਮਾਤਾ ਜੀ ਦੇ ਨਾਲ ਮਹਾਂਪੁਰਸ਼ਾਂ ਦੀ ਸੇਵਾ ਵਿਚ ਸਮਾਂ ਬਤੀਤ ਹੋਣ ਲੱਗਾ। ਹਾਲਾਂਕਿ ਆਪਦਾ ਸਮਾਂ ਨਿਰੰਤਰ ਸਤਿਸੰਗ ਵਿਚ ਹੀ ਬਤੀਤ ਹੁੰਦਾ ਸੀ ਪਰ 1962 ਵਿਚ ਜਦ ਬਾਬਾ ਗੁਰਬਚਨ ਸਿੰਘ ਜੀ ਨੇ ਸਤਿਗੁਰ ਰੂਪ ਵਿਚ ਮਿਸ਼ਨ ਦੀ ਬਾਗਡੋਰ ਸੰਭਾਲੀ, ਉਦੋਂ ਤੋਂ ਪਨੇ ਉਨ੍ਹਾਂ ਨਾਲ ਰਹਿ ਕੇ ਦਿਨ-ਰਾਤ ਜਿਥੇ ਸੱਚ ਦਾ ਸੰਦੇਸ਼ ਜਨ- ਜਨ ਤਕ ਪਹੁੰਚਾਉਣ ਵਿਚ ਹਰ ਸੰਭਵ ਯੋਗਦਾਨ ਦਿੱਤਾ, ਉਥੇ ਹੀ ਅਪਣੀਆਂ ਪ੍ਰੀਵਾਰਿਕ ਜ਼ਿੰਮੇਦਾਰੀਆਂ ਨੂੰ ਵੀ ਬਾਖੂਬੀ ਨਿਭਾਇਆ।

ਸ਼ੁਰੂਆਤੀ ਸਮੇਂ ਵਿਚ ਆਪ ਨੇ ਖੁਦ ਵੀ ਵਰਦੀ ਪਾ ਕੇ ਸੇਵਾ ਕਰਕੇ ਇਕ ਮਿਸਾਲ ਕਾਇਮ ਕੀਤੀ ਅਤੇ ਆਪਣੇ ਇਕਲੌਤੇ ਪੁੱਤਰ ਸ੍ਰੀ ਹਰਦੇਵ ਸਿੰਘ ਜੀ ਅਤੇ ਅਪਣੀਆਂ ਬੇਟੀਆਂ ਨਿਰੰਜਨ ਜੀ, ਮੋਹਿਣੀ ਜੀ, ਜਗਜੀਤ ਜੀ ਅਤੇ ਬਿੰਦਿਆ ਜੀ ਨੂੰ ਸੇਵਾਦਰ ਦੀ ਵਰਦੀ ਪੁਆ ਕੇ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।

ਸੱਚ ਦੀ ਆਵਾਜ਼ ਨੂੰ ਵਿਸ਼ਵ ਭਰ ਵਿਚ ਫੈਲਾਉਣ ਦਾ ਜੋ ਬੀੜਾ ਬਾਬਾ ਤਾਰ ਸਿੰਘ ਜੀ ਨੇ ਉਠਾਇਆ ਸੀ ਉਸਨੂੰ ਅੱਗ ਵਧਾਉਣ ਵਿਚ ਆਪਨੇ ਸ਼ਲਾਘਾਯੋਗ ਯੋਗਦਾਨ ਦਿੱਤਾ। ਆਪਨੇ ਨਾ ਸਿਰਫ ਭਾਰਤ ਦੇ ਦੂਰ-ਦਰਾਜ਼ ਦੇ ਪਹਾੜੀ ਖੇਤਰਾਂ ਵਿਚ ਜਾ ਕੇ ਸੰਗਤਾਂ ਨੂੰ ਅਸ਼ੀਰਵਾਦ ਪ੍ਰਦਾਨ ਕੀਤਾ ਬਲਕਿ ਵਿਸ਼ਵ ਦੇ ਅਨੇਕ ਦੇਸ਼ਾਂ ਦੀ ਮਾਨਵ ਕਲਿਆਣ ਯਾਤਰਾ ਵਿਚ ਭਰਪੂਰ ਯੋਗਦਾਨ ਦਿੱਤਾ। ਅਪਨੇ ਸੰਨ 1967 ਵਿਚ ਪਹਿਲੀ ਵਾਰ ਬਾਬਾ ਗੁਰਬਚਨ ਸਿੰਘ ਜੀ ਦੇ ਨਾਲ ਦੂਰ-ਦੇਸ਼ਾਂ ਦੀ ਯਾਤਰਾ ਕੀਤੀ। ਉਸਦੇ ਬਾਅਦ 1970 ਤੋਂ 1978 ਤਕ ਇਹ ਸਿਲਸਿਲਾ ਚਲਦਾ ਰਿਹਾ।

ਸਾਲ 1978 ਵਿਚ ਜਦ ਿਨ ਨੂੰ ਕੁਝ ਵਿਪਰੀਤ ਹਾਲਾਤਾਂ ਚੋਂ ਗੁਜਰਨਾ ਪਿਆ, ਉਸ ਸਮੇਂ ਵੀ ਆਪਨੇ ਅਤਿਅੰਤ ਹੌਂਸਲੇ, ਹਿੰਮਤ ਅਤੇ ਨੀਤੀ ਨੂੰ ਆਧਾਰ ਬਣਾ ਕੇ ਜਿਥੇ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਦਾ ਪੂਰਣ ਸਾਥ ਦਿੱਤਾ ਉਥੇ ਹੀ ਸੰਗਤਾਂ ਨੂੰ ਧੀਰਜ, ਸਹਿਨਸ਼ੀਲਤਾ ਅਤੇ ਸਦਭਾਵ ਬਣਾਈ ਰੱਖਣ ਦੀ ਸਿਖਿਆ ਦਿੱਤੀ। ਇਥੋਂ ਤਕ ਕਿ ਸਾਲ 1980 ਵਿਚ ਆਪਦੇ ਪਤੀ ਅਤੇ ਮਿਸ਼ਨ ਦੇ ਮੋਢੀ ਯੁਗਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਦੇ ਬਲੀਦਾਨ ਤੋਂ ਬਾਦ ਵੀ ਸੰਗਤਾਂ ਨੂੰ ਸੰਜਮ ਵਿਚ ਰਹਿਣ ਅਤੇ ਸ਼ਾਂਤੀਪੂਰਵਕ ਸੱਚ ਦੇ ਪੈਗਾਮ ਨੂੰ ਜਨ-ਜਨ ਤਕ ਪਹੁੰਚਾਉਣ ਵਿਚ ਜੁਟੇ ਰਹਿਣ ਦੀ ਪ੍ਰੇਰਣਾ ਆਪਦੇ ਕਰਮ ਅਤੇ ਆਚਰਣ ਰਾਹੀਂ ਹੀ ਪ੍ਰਾਪਤ ਹੋਈ। ਆਪਨੇ ਕਿਸੇ ਵੀ ਹਾਲਾਤ ਵਿਚ ਕੋਈ ਵਿਪਰੀਤ ਕਦਮ ਨਾ ਚੁੱਕਣ ਦੀ ਪ੍ਰੇਰਣਾ ਪ੍ਰਦਾਨ ਕੀਤੀ। ਅਜਿਹੇ ਵਿਪਰੀਤ ਹਾਲਾਤਾਂ ਵਿਚ ਵੀ ਆਪ ਰਾਹੀਂ ਅਪਣੇ ਇਕੋ- ਇਕ ਸਪੁੱਤਰ ਹਰਦੇਵ ਸਿੰਘ ਜੀ ਨੂੰ ਮਿਸ਼ਨ ਦੀ ਸੇਵਾ ਲਈ ਸਮਰਪਿਤ ਕਰਨਾ ਵੀ ਆਪਦੇ ਤਿਆਗ ਅਤੇ ਸੱਚ-ਪ੍ਰਚਾਰ ਦੇ ਪ੍ਰਤੀ ਆਪਦੀ ਨਿਸ਼ਠਾ ਨੂੰ ਦਰਸਾਂਦਾ ਹੈ।

ਸੱਚ-ਧਰਮ ਪ੍ਰਚਾਰ ਦੇ ਪ੍ਰਤੀ ਪਦੀ ਆਸਥਾ ਅਤੇ ਕਰਮ ਤੋਂ ਪ੍ਰੇਰਿਤ ਹੋ ਕੇ ਵਸ਼ਵ ਧਰਮ ਸੰਸਦ ਵੱਲੋਂ ਆਪਨੂੰ “ਧਰਮ ਰਤਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

ਬਾਬਾ ਹਰਦੇਵ ਸਿੰਘ ਜੀ ਦੇ ਸਤਿਗੁ ਰੂਪ ਵਿਚ ਪ੍ਰਗਟ ਹੋਣ ਦੇ ਬਾਦ 1980 ਵਿਚ ਸ ਦੇ ਲਗਭਗ ਸਾਰੇ ਪ੍ਰਦੇਸ਼ਾਂ ਵਿਚ ਜਾ ਕੇ ਆਪਨੇ ਸੰਗਤਾਂ ਨੂੰ ਸੱਚਾਈ ਦੇ ਰਸਤੇ ਤੇ ਅਡਿਗ ਰਹਿਣ ਦੀ ਦ੍ਰਿੜਤਾ ਪ੍ਰਦਾਨ ਕੀਤੀ। ਇਸੀ ਮੰਤਵ ਦੀ ਪੂਰਣਤਾ ਲਈ ਆਪਨੇ ਯੂ. ਕੇ.. ਡੈਨਮਾਰਕ, ਜਰਮਨੀ ਅਤੇ ਆਸਟ੍ਰੀਆ ਦੀ ਯਾਤਰਾ ਕੀਤੀ। 1981, 1984 ਅਤੇ 1985 ਵਿਚ ਵੀ ਆਪ ਬਾਬਾ ਹਰਦੇਵ ਸਿੰਘ ਜੀ ਦੇ ਨਾਲ ਦੂਰ-ਦੇਸ਼ਾਂ ਦੀ ਯਾਤਰਾ ਤੇ ਗਏ। ਪ੍ਰਚਾਰ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸੰਨ 1986 ਤੋਂ 2012 ਦੇ ਦੌਰਾਨ ਪੂਜਯ ਰਾਜਮਾਤਾ ਜੀ ਨੇ ਕਈ ਵਾਰ ਵਿਸ਼ਵ ਦੇ ਅਨੇਕ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਸੱਚ, ਪ੍ਰੇਮ ਅਤੇ ਸ਼ਾਂਤੀ ਸਦਭਾਵ ਦਾ ਸੰਦੇਸ਼ ਪ੍ਰਸਾਰਿਤ ਕੀਤਾ। ਇਨ੍ਹਾਂ ਯਾਤਰਾਵਾਂ ਵਿਚ ਮੁਖ ਰੂਪ ਨਾਲ ਈਰਾਨ, ਯੂ. ਕੇ., ਅਮਰੀਕਾ, ਕਨਾਡਾ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਹਾਲੈਂਡ, ਫੀਲੀਪੀਨ, ਹਾਂਗਕਾਂਗ, ਜਾਪਾਨ, ਸਵੀਡਨ, ਸਪੇਨ, ਫਰਾਂਸ, ਇਟਲੀ, ਯੂ.ਏ.ਈ., ਕੂਵੈਤ, ਮਸਕਟ, ਬਹਿਰੀਨ, ਨਿਊਜ਼ੀਲੈਂਡ ਆਦਿ ਦੇਸ਼ ਸ਼ਾਮਿਲ ਰਹੇ।

84 ਸਾਲ ਦੀ ਉਮਰ ਵਿਚ ਵੀ ਨਿਰੰਕਾਰੀ ਰਾਜਮਾਤਾ ਜੀ ਦਾ ਸੱਤਸੰਗ ਦੇ ਪ੍ਰਤੀ ਉਤਸ਼ਾਹ ਪਹਿਲਾਂ ਵਾਂਗ ਹੀ ਸੀ। ਰਾਜਮਾਤਾ ਜੀ ਆਤਮ ਉਥਾਨ ਅਤੇ ਸਮਾਜ ਸੁਧਾਰ ਦੇ ਪ੍ਰਤੀ ਹਮੇਸ਼ਾ ਜਾਗਰੂਕਤਾ ਪ੍ਰਦਾਨ ਕਰਦੇ ਰਹੇ। ਆਪ ਕਹਿੰਦੇ ਸੀ – ਸਭ ਤੋਂ ਪਹਿਲਾਂ ਅਪਣਾ ਮੁਧਾਰ ਕਰੀਏ, ਅਪਣੇ ਪਰਿਵਾਰ ਨੂੰ, ਅਪਣੇ ਬੱਚਿਆਂ ਨੂੰ ਹਰ ਤਰ੍ਹਾਂ ਅਪਣੇ ਨਾਲ ਚਲਾਈਏ ਸੰਸਾਰਕ ਕੰਮਾਂ ਵਿਚ ਵੀ ਅਤੇ ਪਰਮਾਰਥ ਇਹ ਵੀ। ਜੇ ਸਾਡਾ ਕਰਮ ਸੁੰਦਰ ਬਣ ਜਾਏ ਤਾਂ ਸਮਾਜ ਵੀ ਸੁੰਦਰ ਬਣੇਗਾ।

ਸਮਾਜ ਦੇ ਹਰ ਵਰਗ, ਖਾਸ ਕਰ ਸੇਵ ਦਾਰਾਂ ਦੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਲਈ ਆਪ ਨਿਰੰਤਰ ਉਨ੍ਹਾਂ ਦੇ ਪ੍ਰੀਵਾਰਿਕ ਪ੍ਰੋਗਰਾਮਾਂ ਜਿਵੇਂ ਸ਼ਾਦੀ-ਵਿਆਹ, ਜਾ ਮਦਿਨ ਜਾਂ ਗ੍ਰਹਿ ਪ੍ਰਵੇਸ਼ ਆਦਿ ਦੇ ਮੌਕਿਆ ਤੇ ਉਨ੍ਹਾਂ ਨਾਲ ਸ਼ਾਮਿਲ ਹੋ ਜਾਂਦੇ ਸਨ ਅਤੇ ਲੋਕ ਅਨੁਸਾਰ ਉਨ੍ਹਾਂ ਦੀ ਹਰ ਦੀ ਮਦਦ ਵੀ ਕਰਦੇ ਸਨ। ਅਨੇਕਾਂ ਲੋੜਵੰਦ ਪਰਵਾਰਾਂ ਦੇ ਬੱਚਿਆਂ ਦੀਆਂ ਸਦੀਆਂ ਆਪ ਨੇ ਕਰਵਾਈਆਂ। ਅਨੇਕਾਂ ਪਰਿਵਾਰਾਂ ਦੇ ਹਿਸਥ ਜੀਵਨ ਵਿਚ ਆਉਣ  ੀਆਂ ਮੁਸ਼ਕਿਲਾਂ ਨੂੰ ਆਪ ਸਹਿਜੇ ਹੀ ਹਲ ਕਰ ਦਿੰਦੇ ਸਨ। ਆਪ ਸਤਿਗੁਰੂ ਤੋਂ ਹਮੇਸ਼ਾਂ ਵਾਦਾਰਾਂ ਲਈ ਸੁਖਾਂ ਦੀ ਅਰਦਾਸ ਕਰਦੇ ਰਹਿੰਦੇ ਸਨ। ਕਿਸੇ ਸੇਵਾਦਾਰ ਵੱਲੋਂ ਕੀਤੀ ਗਲਤੀ ਤੇ ਆਪ ਪਰਦਾ ਪਾ ਦਿੰਦੇ ਸਨ ਪਰ ਨਾਲ ਹੀ ਅੱਗ ਹੋਈ ਗਲਤੀ ਨਾ ਕਰਨ ਦੀ ਸਿਖਿਆ ਵੀ ਦਿੰਦੇ ਸਨ।

ਫਰਜ਼ਾਂ ਦਾ ਨਿਸ਼ਠਾਪੂਰਵਕ ਪਾਲਨ ਕਰਨਾ ਆਪਦੇ ਸੁਭਾਅ ਵਿਚ ਸੀ। ਮਾਂ ਦੀ ਮਮਤਾ ਨਾਲ ਭਰਿਆ ਤਪ-ਤਿਆਗ ਭਰਪੂਰ ਆਪਦਾ ਜੀਵਨ ਗੁਰੂਭਗਤੀ ਅਤੇ ਉਦਾਰਤਾ ਨਾਲ ਪਰਿਪੂਰਣ ਸੀ। ਹਿਰਦੇ ਦੀ ਵਿਸ਼ਾਲਤਾ ਸਹਿਨਸ਼ੀਲਤਾ ਅਤੇ ਸਬਰ-ਸੰਤੋਖ ਵਰਗੇ ਗੁਣਾਂ ਨਾਲ ਸੁਸ਼ੋਭਿਤ ਰਾਜਮਾਤਾ ਜੀ ਅਤਿਅੰਤ ਸਨਮਾਨਿਤ ਅਤੇ ਹਰਮਨ ਪਿਆਰੇ ਸਨ।

ਪਿਛਲੇ ਕੁਝ ਸਮੇਂ ਤੋਂ ਸਿਹਤ ਠੀਕ ਨਾ ਰਹਿਣ ਦੇ ਬਾਵਜੂਦ ਵੀ ਆਪ ਨਿਰੰਤਰ ਸਤਿਸੰਗ ਪ੍ਰੋਗਰਾਮਾਂ ਅਤੇ ਪ੍ਰਚਾਰ ਯਾਤਰਾਵਾਂ ਵਿਚ ਸ਼ਾਮਿਲ ਹੋ ਕੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਅਤੇ ਪ੍ਰੇਰਟਾ ਦੇਂਦੇ ਰਹੇ। ਸੀ ਸਰੀਰਕ ਬੀਮਾਰੀ ਦੇ ਚਲਦੇ 29 ਅਗਸਤ 2014 ਨੂੰ ਆਪ ਨਸਬਰ ਸਰੀਰ ਨੂੰ ਤਿਆਗ ਕੇ ਨਿਰੰਕਾਰ ਪ੍ਰਭੂ ਵਿਚ ਲੀਨ ਹੋ ਗਏ।

ਨਿਰੰਕਾਰੀ ਰਾਜਮਾਤਾ ਜੀ ਦੇ ਮ੍ਰਿਤਕ ਸਰੀਰ ਨੂੰ ਸੰਤ ਨਿ ਕਾਰੀ ਸਤਿਸੰਗ ਭਵਨ, ਨਿਰੰਕਾਰੀ ਕਲੇਨੀ ਵਿਚ ਦਰਸ਼ਨਾਂ ਲਈ ਰੱਖਿਆ ਗਿਆ ਜਿ ਹਜ਼ਾਰਾਂ ਸਰਧਾਲੂਆਂ ਨੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜ਼ਲੀ ਅਰਪਿਤ ਕੀਤੀ।

ਮਿਤੀ 31 ਅਗਸਤ 2014 ਨੂੰ ਆਪਦੇ ਮ੍ਰਿਤਕ ਸਰੀਰ ਨੂੰ ਸੀ.ਐਨ.ਜੀ. ਸ਼ਮਸ਼ਾਨਘਾਟ, ਨਿਗਮਬੋਧ ਘਾਟ ਵਿਖੇ ਅਗਨੀ ਨੂੰ ਸਮਰਪਿਤ ਕੀਤਾ ਗਿਆ। ਆਪਦੀ ਅੰਤਿਮ ਯਾਤਰਾ ਵਿਚ ਖੁਦ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ, ਪੂਜਯ ਮਾਤਾ ਸਵਿੰਦਰ ਜੀ, ਸੰਤ ਨਿਰੰਕਾਰੀ ਮੰਡਲ ਦੇ ਯੋਜਨਾ ਤੇ ਸਲਾਹਕਾਰ ਬੋਰਡ ਦੇ ਮੈਂਬਰ, ਸੰਤ ਨਿਰੰਕਾਰੀ ਮੰਡਲ ਦੀ ਕਾਰਜਕਾਰਣੀ ਦੇ ਸਾਰੇ ਮੈਂਬਰ, ਅਨੇਕ ਸਾਮਾਜਿਕ ਅਤੇ ਧਾਰਮਿਕ ਸੱਜਣ ਅਤੇ ਦੇਸ਼- ਦੂਰਦੇਸ਼ਾਂ ਤੋਂ ਆਏ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਕੁਲਵੰਤ ਇਕ ਨਾਮ ਸੀ, ਸ਼ਰਧਾ ਦਾ, ਜਿਗਿਆਸਾ ਦਾ, ਕਰਤੱਵ ਪਾਲਨ ਦਾ, ਸੇਵਾ-ਸਤਿਕਾਰ ਦਾ, ਆਤਮ-ਸਮਰਪਣ ਦਾ, ਤਪ ਅਤੇ ਤਿਆਗ ਦਾ, ਸਹਿਨਸ਼ਕਤੀ ਅਤੇ ਸਬਰ-ਸੰਤੋਸ਼ ਦਾ, ਗੁਰੂ-ਭਗਤੀ ਦਾ, ਜੋ ਯੁਗਾਂ-ਯੁਗਾਂ ਤਕ ਮਾਨਵ ਮਾਤਰ ਨੂੰ ਅਜਿਹੇ ਗੁਣਾਂ ਨੂੰ ਅਪਨਉਣ ਦੀ ਪ੍ਰੇਰਣਾ ਦੇਂਦਾ ਰਹੇਗਾ।

error: Content is protected !!